ਵਾਹਿਗੁਰੂ ਜੀ ਕਾ ਖਾਲਸਾ।।ਵਾਹਿਗੁਰੂ ਜੀ ਕੀ ਫਤਿਹ।।
ਖਾਲਸਾ ਜੀ ਕੇ ਬੋਲਬਾਲੇ ਦੇ ਪਰਥਾਏ ਭਾਈ ਦਲਜੀਤ ਸਿੰਘ ਵੱਲੋਂ ਖਾਲਸਾ ਪੰਥ ਅੰਦਰ ਵਿਚਾਰ ਪ੍ਰਵਾਹ ਚਲਾਉਣ ਲਈ ਇੱਕ ਖਰੜਾ ੨੩ ਜੇਠ, ੫੪੭ ਨਾਨਕਸ਼ਾਹੀ (੬ ਜੂਨ, ੨੦੧੫ ਈਸਵੀ) ਨੂੰ ਪੇਸ਼ ਕੀਤਾ ਗਿਆ ਸੀ। ਸਤਿਗੁਰਾਂ ਦੀ ਬਖਸ਼ਿਸ਼ ਸਦਕਾ ਉਸ ਖਰੜੇ ਦੇ ਵੱਖ-ਵੱਖ ਪਹਿਲੂ ਵਿਚਾਰ ਕੇ ਸਰਬਤ ਦੇ ਭਲੇ ਅਤੇ ਖਾਲਸਾ ਜੀ ਕੇ ਬੋਲਬਾਲੇ ਹਿੱਤ ਬੀਤੇ ਚਾਰ ਸਾਲ ਦੌਰਾਨ “ਸੰਵਾਦ” ਨਾਂ ਦੇ ਮੰਚ ਤੋਂ ਕੁਝ ਵਿਚਾਰ-ਵਟਾਂਦਰੇ ਦੇ ਕਾਰਜ (ਵਿਖਿਆਨ, ਗੋਸਟਿ, ਸੈਮੀਨਾਰ) ਅਰੰਭੇ ਹਨ। ਇਸ ਸਫਰ ਦੇ ਅਗਲੇ ਪੜਾਅ ਦੇ ਤੌਰ ਉਤੇ ਕੁਝ ਪੰਥ ਦਰਦੀਆਂ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ-ਮਹਲਾ ਜੋੜ ਮੇਲੇ ਮੌਕੇ ਵਿਚਾਰ ਵਟਾਂਦਰਾ ਕੀਤਾ ਗਿਆ। ਉਸ ਵਿਚਾਰ ਵਟਾਂਦਰੇ ਦੇ ਤੱਤ-ਸਾਰ ਦਾ ਖਰੜਾ ਸੁਝਾਵਾਂ ਲਈ ਸਿੱਖ-ਸੰਗਤਿ ਅੱਗੇ ਪੇਸ਼ ਹੈ ਤਾਂ ਕਿ ਭਵਿੱਖ ਲਈ ਸਾਂਝੀ ਰਣਨੀਤੀ ਅਤੇ ਪੈਂਤੜਾ ਘੜਿਆ ਜਾ ਸਕੇ। ਇਹ ਖਰੜਾ ਕੁਝ ਪੰਥ ਦਰਦੀਆਂ ਦੀ ਸੀਮਤ ਬੁੱਧੀ ‘ਤੇ ਅਧਾਰਤ ਮਾਨਤਾਵਾਂ ਹੀ ਹਨ, ਕੋਈ ਅੰਤਿਮ ਸਿੱਟੇ ਨਹੀਂ ਹਨ। ਉਜਲ-ਬੁੱਧ ਸ਼ਖਸੀਅਤਾਂ ਨੂੰ ਸਨਿਮਰ ਬੇਨਤੀ ਹੈ ਕਿ ਉਹ ਇਸ ਖਰੜੇ ਨੂੰ ਮੁਕੰਮਲ ਕਰਨ ਲਈ ਆਪਣੇ ਵਡਮੁੱਲੇ ਵਿਚਾਰ ਜਰੂਰ ਸਾਂਝੇ ਕਰਨ ਤਾਂ ਜੋ ਖਾਲਸਾ ਜੀ ਕੇ ਬੋਲਬਾਲੇ ਲਈ ਸੇਵਾ ਦਾ ਫੁਰਨਾ ਲਈ ਬੈਠੇ ਪੰਥ ਸੇਵਕਾਂ ਲਈ ਕੋਈ ਸਾਂਝਾ ਰਾਹ ਬਣੇ।
ਜਾਰੀ ਕਰਤਾ: ਸੰਵਾਦ
ਆਪਣੇ ਵਿਚਾਰ ਅਤੇ ਸੁਝਾਅ ਹੇਠ ਲਿਖੇ ਬਿਜਲ ਪਤੇ ‘ਤੇ ਭੇਜ ਸਕਦੇ ਹੋ।
ਸੰਪਰਕ : contact@samvadblog.com
ਇਹ ਦਸਤਾਵੇਜ਼ 6 ਜੂਨ, 2020 ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਿਖੇ ਜਾਰੀ ਕੀਤਾ ਗਿਆ। ਪੂਰਾ ਦਸਤਾਵੇਜ਼ ਪੜ੍ਹੋ ਅਤੇ/ਜਾਂ ਇਸ ਦੀ ਨਕਲ ਲਾਹੋ:
[pdf-embedder url=”http://samvadblog.com/wp-content/uploads/2020/07/ਅਗਾਂਹ-ਵਲ-ਨੂੰ-ਤੁਰਦਿਆਂ-_ਪ-_E_V2.pdf” title=”ਅਗਾਂਹ ਵਲ ਨੂੰ ਤੁਰਦਿਆਂ _ਪ _E_V2″]
